Chairman Message
Dr. Amarpal Singh , I.A.S. (Retd.)
ਪੰਜਾਬ ਸਕੂਲ ਸਿੱਖਿਆ ਬੋਰਡ ਮਾਣ ਮਹਿਸੂਸ ਕਰਦਾ ਹੈ ਕਿ ਅੰਤਰਰਾਸ਼ਟਰੀ ਪੰਜਾਬੀ ਉਲੰਪਿਆਡ ਆਪਣੇ ਤੀਜੇ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਹ ਮੌਕਾ ਮਾਖਿਓਂ ਮਿੱਠੀ ਬੋਲੀ ਪ੍ਰਤਿ ਆਪਣੇ ਪਿਆਰ ਦੇ ਦਾਅਵੇ ਨੂੰ ਸੱਚ ਕਰ ਦਿਖਾਉਣ ਦਾ ਹੈ ਆਓ ਰਲ਼-ਮਿਲ਼ ਕੇ ਆਪੋ-ਆਪਣੇ ਯੋਗਦਾਨ ਪਾਈਏ ਤੇ ਮਾਂ ਬੋਲੀ ਦੀ ਵਿਲੱਖਣ ਸੇਵਾ ਕਰੀਏ।
ਮੈਨੂੰ ਮਾਣ ਹੈ ਕਿ ਮੈਂਨੂੰ ਬਤੌਰ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਇਸ ਮੁਕਾਬਲੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬੋਰਡ ਤੀਜੇ ਉਲੰਪਿਆਡ ਦਾ ਨਵਾਂ ਮੁਹਾਂਦਰਾ ਲੈਕੇ ਆ ਰਿਹਾ ਹੈ ਇਸ ਉਲੰਪਿਆਡ ਨੂੰ ਹੋਰ ਰੋਚਕ ਬਣਾਉਣ ਲਈ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ। ਮੈਂ ਸਾਰੇ ਸੰਸਾਰ ਵਿੱਚ ਬੈਠੇ ਮਾਪਿਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਦਾ ਗਿਆਨ ਪ੍ਰਦਾਨ ਕਰਨ ਲਈ ਅੱਗੇ ਆਉਣ।
ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ!